A captivating blend of soulful melodies and heartfelt lyrics, this song evokes deep longing and passion, resonating with romantic emotions.
Chit Ni Lagda - Song Lyrics
ਇੱਕ ਸੂਰਤ ਤੇਰੀ ਹੱਸਦੀ ਦੀ
ਗੁੱਤ ਬਟਨ ਵਾਲ਼ਾਂ 'ਤੇ ਕੱਸਦੀ ਦੀ
ਤਸਵੀਰ ਨੀਂ ਮਿਟਦੀ ਦਿਲ 'ਚੋਂ ਨੀ
ਤੇਰੀ ਢਾਕਾਂ 'ਤੇ ਹੱਥ ਰੱਖਦੀ ਦੀ
ਯਾਰ ਵੀ ਪੁੱਛਦੇ, "ਕੀ ਹੋਇਆ?"
ਕਹਿੰਦੇ, "Set ਨੀਂ ਲੱਗਦਾ", ਹਾਣਦੀਏ
ਜਦੋਂ ਚੇਤਾ ਤੇਰਾ ਆ ਜਾਂਦਾ
ਮੇਰਾ ਚਿੱਤ ਨੀਂ
Read More >>
ਲੱਗਦਾ, ਹਾਣਦੀਏ
ਜਦੋਂ ਚੇਤਾ ਤੇਰਾ ਆ ਜਾਂਦਾ
ਫ਼ਿਰ ਚਿੱਤ ਨੀਂ ਲੱਗਦਾ, ਹਾਣਦੀਏ
ਗ਼ਮਗੀਨ ਹੁੰਨੇ ਆਂ, ਗਾ ਲਈਏ Kamal Heer ਦੇ ਗੀਤ, ਕੁੜੇ
ਉਸ ਸਮੇਂ ਦੇ ਵਾਂਗੂ ਜੱਟ ਨੇ ਵੀ ਤੇਰੀ ਯਾਦ 'ਚ ਜਾਣਾ ਬੀਤ, ਕੁੜੇ
ਜਦ ਖੋ ਪੈਂਦੀ ਤੈਨੂੰ ਵੇਖਣ ਦੀ, ਮੇਰਾ ਲੱਗਜੇ ਗੇੜਾ ਰੋਜ਼ ਦਾ ਨੀ
ਨਾਲ਼ ਦਾ ਹੀ ਆ ਪਿੰਡ ਤੇਰਾ, ਕੋਈ ਬਾਰਡਰ ਤਾਂ ਨੀਂ ਫੌਜ ਦਾ ਨੀ
ਪਰ ਪਿੰਡ ਤੇਰੇ ਵਿੱਚ Ford ਉੱਤੇ
ਹੁਣ deck ਨੀਂ ਲੱਗਦਾ, ਹਾਣਦੀਏ
ਜਦੋਂ ਚੇਤਾ ਤੇਰਾ ਆ ਜਾਂਦਾ
ਮੇਰਾ ਚਿੱਤ ਨੀਂ ਲੱਗਦਾ, ਹਾਣਦੀਏ
ਜਦੋਂ ਚੇਤਾ ਤੇਰਾ ਆ ਜਾਂਦਾ
ਫ਼ਿਰ ਚਿੱਤ ਨੀਂ ਲੱਗਦਾ, ਹਾਣਦੀਏ
ਹਾਏ, ਇਸ਼ਕ 'ਚ ਮਿਲਿਆ ਤਗਮਾ ਏਂ, ਜਿਉਂ ਅੱਖ 'ਚੋਂ ਸਤਲੁਜ ਵਗਦਾ ਨੀ
Plague ਤੋਂ ਭੈੜਾ ਰੋਗ ਏਹੇ, ਹੁਣ ਮੋੜਾ ਪੈਂਦਾ ਲੱਗਦਾ ਨੀਂ
ਬਦਲ ਕੇ ਨਾਮ ਚਲਾਉਣੀ ਏਂ ਯਾਂ ID ਫ਼ਿਰ ਚਲਾਈ ਨਹੀਂ?
ਮੈਂ ਸਾਰੀ ਦਿੱਤੀ ਫ਼ਰੋਲ, ਕੁੜੇ, Facebook ਤੋਂ ਤੂੰ ਥਿਆਈ ਨੀਂ
Balkar message ਅੱਜ ਵੀ ਕਰਦਾ
ਨੀਲਾ ਟਿੱਕ ਨੀਂ ਲੱਗਦਾ, ਹਾਣਦੀਏ
ਜਦੋਂ ਚੇਤਾ ਤੇਰਾ ਆ ਜਾਂਦਾ
ਮੇਰਾ ਚਿੱਤ ਨੀਂ ਲੱਗਦਾ, ਹਾਣਦੀਏ
ਜਦੋਂ ਚੇਤਾ ਤੇਰਾ ਆ ਜਾਂਦਾ
ਫ਼ਿਰ ਚਿੱਤ ਨੀਂ ਲੱਗਦਾ, ਹਾਣਦੀਏ
ਓ, 'ਕੱਠੀਆਂ ਰਲ਼ ਲੁੱਟਿਆ, ਕਿਸਮਤ ਤੇ ਤੇਰਾ ਏਕਾ ਸੀ
ਹਾਏ, 'ਕੱਠੀਆਂ ਰਲ਼ ਲੁੱਟਿਆ ਨੀ, ਕਿਸਮਤ ਤੇ ਤੇਰਾ ਏਕਾ ਸੀ
ਇਸ਼ਕ ਦੀ ਸੂਲੀ ਚੜ੍ਹ ਮਰਿਆ, ਹਾਏ, ਬੇਬੇ ਦਾ ਪੁੱਤ ਜੇਠਾ ਨੀ
ਰੋਈਆਂ ਦੇ ਪਾ ਰਾਹ ਛੱਡ ਗਈ, ਤੂੰ ਆਪ ਤਾਂ ਗਈ ਵਲੈਤ, ਕੁੜੇ
ਸਾਡੇ ਹੱਥ ਦੀ ਲੈ ਲਕੀਰ ਗਏ ਕੋਈ NRI ਡਕੈਤ, ਕੁੜੇ
ਦੋ ਕਮਰਿਆਂ ਦਾ ਘਰ ਮੇਰਾ
ਆਇਆ fit ਨੀਂ ਲੱਗਦਾ, ਹਾਣਦੀਏ
ਜਦੋਂ ਚੇਤਾ ਤੇਰਾ ਆ ਜਾਂਦਾ
ਮੇਰਾ ਚਿੱਤ ਨੀਂ ਲੱਗਦਾ, ਹਾਣਦੀਏ
ਜਦੋਂ ਚੇਤਾ ਤੇਰਾ ਆ ਜਾਂਦਾ
ਫ਼ਿਰ ਚਿੱਤ ਨੀਂ ਲੱਗਦਾ, ਹਾਣਦੀਏ